Gatka

Picture Courtesy: www.Panthic.org

Picture Courtesy: www.Panthic.org

ਸਾਧਸੰਗਤਿ ਜੀ,

ਗੁਰਦਵਾਰਾ ਸਾਹਿਬ ਵਿਚ ਹਰ ਸ਼ਨੀਵਾਰ ਬਾਅਦ ਦੁਪਹਿਰ ੩ ਤੋਂ ੫ ਵਜੇ ਤੱਕ, ਭਾਈ ਜਸਪ੍ਰੀਤ ਸਿੰਘ ਲਵਲਾ
ਜੀ (ਗਤਕੇ ਦੇ ਮਾਸਟਰ) ਹਰ ਵਰਗ ਤੇ ਹਰ ਉਮਰ ਦੇ ਬੱਚਿਆਂ ਨੂੰ ਗਤਕਾ ਸਿਖਾਉਂਦੇ ਹਨ। ਗਤਕੇ ਦੀ
ਕਲਾਸ ਵਿਚ ਹਰ ਦਿਨ ਵਾਧਾ ਹੋ ਰਿਹਾ ਹੈ।

ਮਾਪਿਆਂ ਪਾਸ ਬੇਨਤੀ ਹੈ ਕਿ ਆਪ ਬੱਚਿਆਂ ਨੂੰ ਗੁਰਦਵਾਰਾ ਸਾਹਿਬ ਲਿਆ ਕੇ ਇਸ ਕਲਾਸ ਵਿਚ ਦਾਖ਼ਲ
ਕਰਾਓ।ਇਸ ਤਰ੍ਹਾਂ ਬੱਚੇ ਜਿੱਥੇ ਗਤਕੇ ਦਾ ਹੁਨਰ ਸਿੱਖਦੇ ਹਨ, ਉਥੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ
ਬਲਵਾਨ ਅਤੇ ਆਤਮ-ਵਿਸ਼ਵਾਸੀ ਬਣਦੇ ਹਨ ਤੇ ਗੁਰੂ ਮਹਾਰਾਜ ਦੇ ਇਸ ਹੁਨਰ ਵਿਚ ਮੁਹਾਰਤ ਪਰਾਪਤ
ਕਰਕੇ ਸਿੱਖ ਸਮਾਜ ਅਤੇ ਦੂਜੀਆਂ ਸਮਾਜਿਕ ਸਭਾ-ਸੁਸਾਇਟੀਆਂ ਵਿਚ ਵਧੇਰੇ ਮਾਣ ਸਤਿਕਾਰ ਪਾਉਂਦੇ ਹਨ,
ਅਤੇ ਉੱਚੇ ਆਚਰਣ (ਛਹੳਰੳਚਟੲਰ) ਦੇ ਮਾਲਕ ਬਣਦੇ ਹਨ। ਆਪ ਬੱਚਿਆਂ ਦੇ ਨਾਮ ਗੁਰਦਵਾਰਾ ਸਾਹਿਬ
ਦੀ ਪਰਬੰਧਕ ਕਮੇਟੀ ਦੇ ਕਿਸੇ ਵੀ ਮੈਂਬਰ ਪਾਸ ਜਾਂ ਕਿਸੇ ਵੀ ਗਰੰਥੀ ਸਾਹਿਬ ਪਾਸ ਲਿਖਵਾ ਸਕਦੇ ਹੋ।

ਕਿਰਪਾ ਕਰਕੇ ਜਲਦੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਅਤੇ ਇਸ ਤੇ ਅਮਲ ਕਰਕੇ ਸਮੇਂ ਦਾ ਲਾਹਾ ਲਓ ਜੀ।

ਸੇਵਾਦਾਰ: ਪਰਬੰਧਕ ਕਮੇਟੀ, ਸਟਾਕਟਨ ਗੁਰਦਵਾਰਾ ਸਾਹਿਬ।